ਵਤਨ ਦੀ ਯਾਦ ਜਮੀਨ, ਜਮੀਰ ਤੇ ਮਾਂ
ਮੈਂ ਸੋਚਾਂ ਦੀ ਖੁਦਾਈ ਕਰ ਕੀ ਕੁਝ ਭਾਲ਼ਦਾ ਹਾਂ
ਮੇਰੀਆਂ ਸੋਚਾਂ ਦਾ ਇੱਕ ਹਿੱਸਾ
ਮੇਰੀ ਜਮੀਨ ਵਾਂਗ ਜਰਖੇਜ ਹੈ
ਇਸੇ ਲਈ
ਓਸ ਵਿਚਲੀ ਮੇਰੇ ਹਿੱਸੇ ਦੀ ਕਬਰ ਦਾ
ਮੈਨੂੰ ਹਾਲੇ ਵੀ ਹੇਜ ਹੈ
ਮੈਂ ਉਹਨਾਂ ਪਿੰਡਾਂ ਦੀਆਂ ਗਲੀਆਂ ਦੇ ਨਕਸ਼
ਅੱਜ ਵੀ ਵਿਚਾਰਦਾ ਹਾਂ
ਵਤਨ ਦੀ ਯਾਦ ਵਿਚ ਮੈਨੂੰ ਮੇਰਾ ਵਜੂਦ
ਕੁਝ ਧੁੰਧਲਾ ਜਿਹਾ ਨਜ਼ਰ ਆਉਂਦਾ ਹੈ
ਮੈਂ ਕੀ ਸੀ ਤੇ ਕੀ ਹਾਂ
ਮੈਨੂੰ ਅਹਿਸਾਸ ਕਰਵਾਉਂਦਾ ਹੈ
ਮੈਂ ਆਪਣੀਆਂ ਨਜ਼ਰਾਂ ਤੋਂ ਚੋਰੀ
ਸ਼ੀਸ਼ੇ ਵਿਚ ਖੁਦ ਨੂੰ ਸਵਾਂਰਦਾ ਹਾਂ
ਇਸ ਵਤਨ ਦੇ ਪਰਲੇ ਪਾਰ
ਅਜੇ ਜਿਉਦਾ ਹੈ ਮਾਂ ਦਾ ਪਿਆਰ
ਮਾਂ ਦਾ ਪਿਆਰ ਜਿਸਨੂੰ ਮੈਂ ਅੱਜ ਲੋਚਦਾ ਹਾਂ
ਮੈ ਮਾਂ, ਮਾਂ ਤੋ ਮਿਲਿਆ ਜਮੀਰ
ਤੇ ਉਹ ਘਰ ਤੇ ਉਹ ਜਮੀਨ
ਮੈਂ ਕਿੰਨਾ ਕੁਝ ਸੋਚਦਾ ਹਾਂ
ਇਹਨਾ ਸੋਚਾ ਦੇ ਸਹਾਰੇ
ਮੈਂ ਬਸ ਜਿੰਦਗੀ ਨੂੰ ਸਾਰਦਾ ਹਾਂ
ਵਤਨ ਦੀ ਯਾਦ ਜਮੀਨ, ਜਮੀਰ ਤੇ ਮਾਂ
ਮੈਂ ਸੋਚਾਂ ਦੀ ਖੁਦਾਈ ਕਰ ਕੀ ਕੁਝ ਭਾਲ਼ਦਾ ਹਾਂ
♥ਤੂੰ ਰੱਬ ਤੌ ਵੱਧ ਹੈ ਸਾਡੇ ਲਈ ਕਿੰਝ ਦੂਰੀ ਤੇਰੀ ਜ਼ਰ ਜਾਈਏ ਨਾ ਐਨਾ ਸਾਨੂੰ ਭੁੱਲ ਸੱਜਣਾ ਤੈਨੂੰ ਯਾਦ ਹੀ ਕਰਦੇ ਮਰ ਜਾਈਏ♥
ਜਿੰਦਗੀ ਨੂੰ ਹਰ ਪਲ ਜੀਊਣ ਲਈ, ਕੁੱਝ ਸਹਾਰਿਆਂ ਦੀ ਲੌੜ ਹੈ. ਸਾਹ ਤਾਂ ਊਂਝ ਵੀ ਲੈਂਦੇ ਹੀ ਹਾਂ, ਪਰ ਕੁੱਝ ਪਿਆਰਿਆਂ ਦੀ ਲੌੜ ਹੈ

it's too gud.
ਨਾਂ ਉਹ ਪਿੰਡ ਦੀਆ ਡੰਡੀਆ, ਨਾਂ ਉਹ ਪਿੰਡ ਦੇ ਹਾਣੀ
ਨਾਂ ਪਹਿਲਾਂ ਵਰਗੇ ਕਾਮੇ ਦਿਸਣ, ਨਾਂ ਉਹ ਸੱਥ ਪੁਰਾਣੀ
ਹਸਦੀ ਵਸਦੀ ਨਗਰੀ ਦਾ ਇਕ, ਝੁੰਡ ਗੁਆਚ ਗਿਆ ਹੈ ।
ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ ।
ਰੁਖੀ ਮਿਸੀ ਰੋਟੀ ਖਾ ਕੇ, ਸਾਰੇ ਠੰਡਾ ਪਾਣੀ ਪੀਂਦੇ ਸਾਂ
ਸ਼ਹਿਰਾਂ ਵਿਚ ਕਸੂਤੇ ਫਸ ਗਏ, ਸੋਹਣੀ ਜ਼ਿੰਦਗੀ ਜੀਂਦੇ ਸਾਂ
ਨਾਂ ਕੁੜੀਆਂ ਦੀ ਢਾਣੀ, ਪਿੰਡ ਦਾ, ਖੂਹ ਗੁਆਚ ਗਿਆ ਹੈ
ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ ।
Nice
i love india
kumble
kumble
very nice